ਕੱਬਡੀ ਜਗਤ ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ, ਕਬੱਡੀ ਖੇਡਦਿਆਂ ਇੰਟਰਨੈਸ਼ਨਲ ਖਿਡਾਰੀ ਦੀ ਮੌਤ |OneIndia Punjabi

2023-08-10 1

ਗੁਰਦਾਸਪੁਰ ਦੇ ਪਿੰਡ ਥਾਨਾ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਉਰਫ਼ ਮਨੂ ਮਸਾਣਾ ਦੀ ਮੌਤ ਹੋ ਗਈ। ਕਬੱਡੀ ਜਗਤ ਨੂੰ ਉਸ ਵਕਤ ਵੱਡਾ ਘਾਟਾ ਪਿਆ ਜਦੋਂ ਕਬੱਡੀ ਮੈਚ ਦੌਰਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨੂੰ ਮਸਾਣਾ (ਗੁਰਦਾਸਪੁਰ) ਦੇ ਸਿਰ 'ਚ ਸੱਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਬਾ ਬਹਾਦਰ ਸਿੰਘ ਜੀ ਦੇ ਅਸਥਾਨ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਕੱਪ ਚੱਲ ਰਿਹਾ ਸੀ ਤੇ ਚੱਲਦੇ ਮੈਚ 'ਚ ਮਨੂੰ ਮਸਾਣਾ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
.
An irreparable loss to the Kabaddi world, the death of an international player while playing Kabaddi.
.
.
.
#gurdaspurnews #kabaddiplayer #punjanews